ਨਵੀਂ ਦਿੱਲੀ, 1 ਮਾਰਚ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਨਵੀਂ ਪੀੜ੍ਹੀ ਭਾਰਤ ਦੇ ਅਤੀਤ ਦੀ ਸਭਿਆਚਾਰਕ ਵਿਰਾਸਤ ਦਾ ਸਬੂਤ ਮੰਗਦੀ ਹੈ ਕਿਉਂਕਿ ਸਿੱਖਿਆ ਢਾਂਚਾ ਅਜਿਹਾ ਹੈ ਜੋ ਆਸਥਾ ਨੂੰ ਤਰਜੀਹ ਨਹੀਂ ਦਿੰਦਾ। ਇਕ ਸਮਾਗਮ ਵਿਚ ਭਾਗਵਤ ਨੇ ਮਿਥਿਹਾਸਕ ਨਦੀ ਸਰਸਵਤੀ ਦੀ ਹੋਂਦ ’ਤੇ ਬੋਲਦਿਆਂ ਕਿਹਾ ਕਿ ਇਸ ਨਦੀ ਦੀ ਹੋਂਦ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਲੋਕਾਂ ਦਾ ਵੱਡਾ ਵਰਗ ਭਾਰਤ ਦੇ ਅਤੀਤ ਦੀ ਸਭਿਆਚਾਰਕ ਵਿਰਾਸਤ ਉਤੇ ਯਕੀਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਮੰਨਦੇ ਹਨ ਕਿ ਸਰਸਵਤੀ ਨਦੀ ਹੈ ਤੇ ਅੱਜ ਵੀ ਹੈ। ਪਰ ਨਵੀਂ ਪੀੜ੍ਹੀ ਸਬੂਤ ਮੰਗਦੀ ਹੈ। ਉਨ੍ਹਾਂ ਕਿਹਾ ਕਿ ਇਹ ਦੇਖਣਾ ਹੋਵੇਗਾ ਕਿ ਨਵੀਂ ਸਿੱਖਿਆ ਨੀਤੀ ਨਾਲ ਇਹ ਸਭ ਕਿਵੇਂ ਬਦਲਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਢਾਂਚਾ ਲਾਗੂ ਹੈ ਉਹ ਵਿਦਿਆਰਥੀਆਂ ਨੂੰ ਹਰ ਚੀਜ਼ ਤੇ ਸਵਾਲ ਉਠਾਉਣ ਲਈ ਪ੍ਰੇਰਿਤ ਕਰਦਾ ਹੈ ਪਰ ਵਿਰਾਸਤ ਤੇ ਭਰੋਸਾ ਕਰਨ ਲਈ ਨਹੀਂ ਪ੍ਰੇਰਦਾ। ਇਸ ਮੌਕੇ ਮੁਰਲੀ ਮਨੋਹਰ ਜੋਸ਼ੀ ਨੇ ਵੀ ਕਿਹਾ ਕਿ ਲੋਕ ਭਾਰਤ ਦੀ ਅਮੀਰ ਸਭਿਆਚਾਰਕ ਵਿਰਾਸਤ ਉਤੇ ਸਵਾਲ ਉਠਾਉਂਦੇ ਹਨ। -ਪੀਟੀਆਈ