ਨਵੀਂ ਦਿੱਲੀ, 25 ਦਸੰਬਰ
ਅੰਦੋਲਨਕਾਰੀ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਸਰਕਾਰ ਨੂੰ ਖੇਤੀ ਕਾਨੂੰਨ ਲਾਭਦਾਇਕ ਨਾ ਲੱਗੇ ਤਾਂ ਉਹ ਇਨ੍ਹਾਂ ਵਿੱਚ ਸੋਧ ਕਰੇਗੀ। ਫਿਲਹਾਲ ਇਨ੍ਹਾਂ ਨੂੰ ਇਕ ਜਾਂ ਦੋ ਸਾਲ ਲਈ ਲਾਗੂ ਕਰਨ ਦਿੱਤਾ ਜਾਵੇ। ਅੰਦੋਲਨਕਾਰੀ ਕਿਸਾਨਾਂ ਨੂੰ ਆਪਣੇ ਦੱਸਦਿਆਂ ਉਨ੍ਹਾਂ ਕਿਹਾ, “ਧਰਨੇ ’ਤੇ ਬੈਠੇ ਲੋਕ ਕਿਸਾਨ ਹਨ ਅਤੇ ਕਿਸਾਨ ਪਰਿਵਾਰਾਂ ਵਿੱਚ ਜੰਮੇ ਹਨ। ਸਾਡੇ ਮਨ ਵਿੱਚ ਉਨ੍ਹਾਂ ਲਈ ਬਹੁਤ ਸਤਿਕਾਰ ਹੈ। ਰਾਸ਼ਟਰੀ ਰਾਜਧਾਨੀ ਦੁਆਰਕਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਇੱਕ ਕਿਸਾਨ ਦਾ ਪੁੱਤਰ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੋਦੀ ਸਰਕਾਰ ‘ਅਜਿਹਾ ਕਦੇ ਵੀ ਨਹੀਂ ਕਰੇਗੀ ਜੋ ਕਿਸਾਨਾਂ ਦੇ ਹਿੱਤ ਵਿੱਚ ਨਾ ਹੋਵੇ। ਕਿਸਾਨਾਂ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਤਜਰਬੇ ਵਜੋਂ ਲੈਣ ਦੀ ਬੇਨਤੀ ਕਰਦਿਆਂ ਸਾਬਕਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਜੇ ਇਹ ਕਾਨੂੰਨ ਲਾਭਕਾਰੀ ਨਹੀਂ ਜਾਪੇ ਤਾਂ ਸਰਕਾਰ ਸਾਰੀਆਂ ਲੋੜੀਂਦੀਆਂ ਸੋਧਾਂ ਲਿਆਏਗੀ।