ਨਵੀਂ ਦਿੱਲੀ, 26 ਜੂਨਦਿੱਲੀ ਪੁਲੀਸ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਖ਼ਬਰਾਂ ਨੂੰ ਝੂਠੀਆਂ ਖਬਰਾਂ ਕਰਾਰ ਦਿੱਤਾ। ਪੁਲੀਸ ਨੇ ਕਿਹਾ ਕਿ ਅਜਿਹੀਆਂ ਝੂਠੀ ਖ਼ਬਰਾਂ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ (ਪੂਰਬ) ਪ੍ਰਿਯੰਕਾ ਕਸ਼ਯਪ ਨੇ ਟਵੀਟ ਕੀਤਾ, “ਝੂਠੀ ਖ਼ਬਰ! ਰਾਕੇਸ਼ ਟਿਕਟ ਦੀ ਗ੍ਰਿਫਤਾਰੀ ਸਬੰਧੀ ਖ਼ਬਰਾਂ ਝੂਠ ਹਨ। ਕ੍ਰਿਪਾ ਕਰਕੇ ਅਜਿਹੀਆਂ ਖ਼ਬਰਾਂ / ਟਵੀਟਾਂ ਤੋਂ ਦੂਰ ਰਹੋ। ਅਜਿਹੀਆਂ ਝੂਠੀਆਂ ਖ਼ਬਰਾਂ / ਟਵੀਟ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਬੀਕੇਯੂ ਦੇ ਮੀਡੀਆ ਇੰਚਾਰਜ ਧਰਮਿੰਦਰ ਮਲਿਕ ਨੇ ਕਿਹਾ ਕਿ ਟਿਕੈਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।