ਨਵੀਂ ਦਿੱਲੀ, 6 ਜਨਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪਿਛਲੇ ਸਾਲ ਨਵੰਬਰ ‘ਚ ਕੀਤੇ ਹਮਲੇ ‘ਚ ਸ਼ਾਮਲ ਬਾਗੀਆਂ ਬਾਰੇ ‘ਪੁਖ਼ਤਾ ਜਾਣਕਾਰੀ’ ਦੇਣ ਵਾਲਿਆਂ ਨੂੰ 4 ਤੋਂ 8 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਹਮਲੇ ਵਿੱਚ ਅਸਾਮ ਰਾਈਫਲਜ਼ ਦੇ ਕਰਨਲ ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਗਿਆ ਸੀ। 13 ਨਵੰਬਰ 2021 ਦੇ ਹਮਲੇ ਵਿੱਚ ਸ਼ਾਮਲ 10 ਵਿਦਰੋਹੀ ਕਥਿਤ ਤੌਰ ‘ਤੇ ਗੈਰਕਾਨੂੰਨੀ ਪੀਪਲਜ਼ ਲਬਿਰੇਸ਼ਨ ਆਰਮੀ ਅਤੇ ਮਨੀਪੁਰ ਨਾਗਾ ਪੀਪਲਜ਼ ਫਰੰਟ ਦੇ ਸਨ।