ਜੰਮੂ, 21 ਨਵੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਘੁਸਪੈਠ ਮਾਮਲਿਆਂ ਦੀ ਜਾਂਚ ਸਬੰਧੀ ਅੱਜ ਰਿਆਸੀ, ਊਧਮਪੁਰ ਅਤੇ ਰਾਮਬਨ ਸਣੇ ਜੰਮੂੂੁ ਖੇਤਰ ਵਿੱਚ ਕਈ ਥਾਈਂ ਛਾਪੇ ਮਾਰੇ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨੀ ਅਤਿਵਾਦੀਆਂ ਦੀ ਘੁਸਪੈਠ ਨਾਲ ਜੁੜੇ ਮਾਮਲਿਆਂ ਦੇ ਦਰਜ ਕੀਤੇ ਜਾਣ ਮਗਰੋਂ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਂ ਥਾਈਂ ਛਾਪੇ ਮਾਰੇ ਜਾ ਰਹੇ ਹਨ। ਇੱਕ ਸੂਤਰ ਨੇ ਕਿਹਾ, ‘‘ਅਤਿਵਾਦੀ ਘੁਸਪੈਠ ਨਾਲ ਜੁੜੇ ਮਾਮਲਿਆਂ ਵਿੱਚ ਰਿਆਸੀ, ਡੋਡਾ, ਊਧਮਪੁਰ, ਰਾਮਬਨ ਅਤੇ ਕਿਸ਼ਤਵਾੜ ਵਿੱਚ ਵੱਖ ਵੱਖ ਥਾਈਂ ਐੱਨਆਈਏ ਦੇ ਛਾਪੇ ਜਾਰੀ ਹਨ।’’ ਪੁਲੀਸ ਤੇ ਸੀਆਰਪੀਐੱਫ ਦੇ ਜਵਾਨ ਐੱਨਆਈਏ ਅਧਿਕਾਰੀਆਂ ਦੀ ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ। ਇਸ ਤਲਾਸ਼ੀ ਮੁਹਿੰਮ ਦਾ ਮਕਸਦ ਅਤਿਵਾਦੀ ਘੁਸਪੈਠ ਨਾਲ ਜੁੜੇ ਨੈੱਟਵਰਕ ਦਾ ਸਫਾਇਆ ਕਰਨਾ ਹੈ। -ਪੀਟੀਆਈ