ਸ੍ਰੀਨਗਰ: ਐਨਆਈਏ ਨੇ ਅੱਜ ਜੰਮੂ ਕਸ਼ਮੀਰ ਦੇ ਸ੍ਰੀਨਗਰ ਤੇ ਸੋਪੋਰ ਵਿਚ ਚਾਰ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਇਕ ਵਿਅਕਤੀ ਨੂੰ ਅਤਿਵਾਦ ਦੀ ਸਾਜ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਇਰਫਾਨ ਤਾਰਿਕ ਅੰਤੂ ਸੋਪੋਰ ਨਾਲ ਸਬੰਧਤ ਹੈ। ਇਹ ਕੇਸ ਜੰਮੂ ਕਸ਼ਮੀਰ ਤੇ ਦਿੱਲੀ ਸਣੇ ਹੋਰ ਵੱਡੇ ਸ਼ਹਿਰਾਂ ਵਿਚ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਬਣਾਉਣ ਨਾਲ ਜੁੜਿਆ ਹੋਇਆ ਹੈ। ਕੇਸ ਵਿਚ ਲਸ਼ਕਰ, ਜੈਸ਼, ਹਿਜ਼ਬੁਲ, ਅਲ ਬਦਰ ਤੇ ਹੋਰ ਕਈ ਅਤਿਵਾਦੀ ਜਥੇਬੰਦੀਆਂ ਦਾ ਨਾਂ ਸ਼ਾਮਲ ਹੈ। ਐਨਆਈਏ ਨੇ ਅਕਤੂਬਰ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਹੁਣ ਤੱਕ 28 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਇਰਫਾਨ ਨੂੰ ਅਤਿਵਾਦੀਆਂ ਦੀ ਮਦਦ ਕਰਨ ਵਾਲਾ ਜਾਂ ਦਹਿਸ਼ਤਗਰਦ ਸੰਗਠਨ ਦਾ ਓਵਰ ਗਰਾਊਂਡ ਵਰਕਰ ਦੱਸਿਆ ਜਾ ਰਿਹਾ ਹੈ। -ਪੀਟੀਆਈ