ਰਾਮੇਸ਼ਵਰਮ/ਚੇਨੱਈ, 26 ਜੁਲਾਈ
ਤਾਮਿਲ ਨਾਡੂ ਦੇ ਰਾਮੇਸ਼ਵਰਮ ਨੇੜੇ ਪੰਬਨ ’ਚ ਇੱਕ ਵੱਡੇ ਪੱਥਰ ਨਾਲ ਟਕਰਾਉਣ ਮਗਰੋਂ ਡੁੱਬ ਰਹੀ ਬੇੜੀ ’ਚ ਸਵਾਰ ਨੌਂ ਮਛੇਰਿਆਂ ਨੂੰ ਬਚਾਇਆ ਗਿਆ ਹੈ। ਮੰਡਪਮ ਤੱਟੀ ਸੁਰੱਖਿਆ ਗਾਰਡ ਸਟੇਸ਼ਨ ਦੇ ਕਮਾਂਡਰ ਐੱਮ ਵੈਂਕਟੇਸ਼ ਨੇ ਦੱਸਿਆ ਕਿ ਟੂਟੀਕੋਰਿਨ ਜ਼ਿਲ੍ਹੇ ਦੇ ਤਰੂਵਾਇਕੁਲਮ ਤੋਂ ਮਛੇਰੇ ਪੰਬਨ ਰੇਲਵੇ ਪੁਲ ਪਾਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਬੇੜੀ ਰਾਹ ਤੋਂ ਭਟਕ ਕੇ ਇੱਕ ਵੱਡੇ ਪੱਥਰ ਨਾਲ ਟਕਰਾ ਕੇ ਡੁੱਬਣ ਲੱਗ ਪਈ। ਇਸ ਹਾਦਸੇ ਮਗਰੋਂ ਬੇੜੀ ’ਚ ਸਵਾਰ ਨੌਂ ਮਛੇਰੇ ਡੁੱਬਣ ਲੱਗ ਪਏ ਜਿਨ੍ਹਾਂ ਨੂੰ ਤੱਟੀ ਗਾਰਡ ਤੇ ਜਲ ਸੈਨਾ ਵੱਲੋਂ ਸਾਂਝੀ ਮੁਹਿੰਮ ਚਲਾ ਕੇ ਬਚਾ ਲਿਆ ਗਿਆ। -ਪੀਟੀਆਈ