ਸ੍ਰੀਨਗਰ: ਸੀਆਰਪੀਐੱਫ ਵੱਲੋਂ ਸ਼ੁਰੂ ਕੀਤੀ ਗਈ ਹੈਲਪਲਾਈਨ ‘ਮਦਦਗਾਰ’ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਨੌਂ ਲੱਖ ਤੋਂ ਵੱਧ ਲੋਕਾਂ ਨੇ ਸੰਪਰਕ ਕੀਤਾ ਹੈ ਤੇ ਇਸ ਦੌਰਾਨ 37 ਹਜ਼ਾਰ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਲੋਕਾਂ ਦੀ ਮਦਦ ਲਈ ਇਹ ਸ੍ਰੀਨਗਰ ਆਧਾਰਿਤ 24×7 ਸੇਵਾ ਦੀ ਸ਼ੁਰੂਆਤ 16 ਜੂਨ 2017 ਨੂੰ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ, ‘ਸੀਆਰਪੀਐੱਫ ਦੀ ਮਦਦਗਾਰ ਹੈਲਪਲਾਈਨ ਸ਼ੁਰੂ ਹੋਏ ਨੂੰ ਪੰਜ ਵਰ੍ਹੇ ਹੋ ਚੁੱਕੇ ਹਨ। ਇਸ ਦੌਰਾਨ ਇਸ ਹੈਲਪਲਾਈਨ ’ਤੇ ਨੌਂ ਲੱਖ ਤੋਂ ਵੱਧ ਫੋਨ ਆਏ ਅਤੇ ਸਾਰੇ ਜੰਮੂ ਕਸ਼ਮੀਰ ’ਚ 37 ਹਜ਼ਾਰ ਪਰਿਵਾਰਾਂ ਨੂੰ ਮਦਦ ਪਹੁੰਚਾਈ ਗਈ ਹੈ।’ -ਪੀਟੀਆਈ