ਨਵੀਂ ਦਿੱਲੀ, 10 ਅਗਸਤ
ਨਿਤਿਨ ਸੇਠੀ ਅਤੇ ਸ਼ਿਵ ਸਿੰਘ ਸਹਾਏ ਨੂੰ ਕ੍ਰਮਵਾਰ ‘ਖੋਜੀ ਪੱਤਰਕਾਰੀ’ ਅਤੇ ‘ਸਮਾਜਿਕ ਪ੍ਰਭਾਵ’ ਲਈ ਏਸ਼ੀਅਨ ਕਾਲਜ ਆਫ਼ ਜਰਨਲਿਜ਼ਮ ਐਵਾਰਡ (ਐਏਸੀਜੇ) ਅਤੇ ਕੇ.ਪੀ. ਨਾਰਾਇਣ ਕੁਮਾਰ ਯਾਦਗਾਰੀ ਐਵਾਰਡ ਦੇ ਜੇਤੂ ਐਲਾਨਿਆ ਗਿਆ ਹੈ। ਕਰੋਨਾ ਮਹਾਮਾਰੀ ਕਾਰਨ ਐਵਾਰਡ ਸਮਾਰੋਹ ਆਨਲਾਈਨ ਕੀਤਾ ਗਿਆ।
ਏਸ਼ੀਅਨ ਕਾਲਜ ਆਫ਼ ਜਰਨਲਿਜ਼ਮ ਵੱਲੋਂ ਇੱਕ ਬਿਆਨ ’ਚ ਦੱਸਿਆ ਗਿਆ ਕਿ ਖੋਜੀ ਪੱਤਰਕਾਰੀ ਵਰਗ ’ਚ ਨਿਤਿਨ ਸੇਠੀ ਨੇ ਇਹ ਐਵਾਰਡ ‘ਦਿ ਹਫਿੰਗਟਨ ਪੋਸਟ ਇੰਡੀਆ’ ਵਿੱਚ ਉਨ੍ਹਾਂ ਦੀ ਛੇ ਭਾਗਾਂ ’ਚ ਪ੍ਰਕਾਸ਼ਿਤ ਲੜੀ ‘ਪੈਸਾ ਪੌਲੀਟਿਕਸ’ ਲਈ ਜਿੱਤਿਆ ਹੈ। ਜਦਕਿ ਸ਼ਿਵ ਸਿੰਘ ਸਹਾਏ ਨੇ ਪਹਿਲਾ ਸਮਾਜਿਕ ਪ੍ਰਭਾਵ ਪੱਤਰਕਾਰੀ ਐਵਾਰਡ ‘ਦਿ ਹਿੰਦੂ’ ਵਿੱਚ ਪ੍ਰਕਾਸ਼ਿਤ ‘ਡੈੱਥ ਬਾਏ ਡਿਜੀਟਲ ਐਕਸਕਲੂਜਨ: ਆਨ ਫੈਕਲਟੀ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਇਨ ਝਾਰਖੰਡ’ ਸਿਰਲੇਖ ਵਾਲੀ ਸਟੋਰੀ ਲਈ ਜਿੱਤਿਆ ਹੈ।