ਪਟਨਾ, 28 ਅਕਤੂਬਰ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਵਿਚ ਸੱਦੀ ਗਈ ਅੰਦਰੂਨੀ ਸੁਰੱਖਿਆ ਬਾਰੇ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਹੈ। ਮੀਟਿੰਗ ਵਿਚ ਨਿਤੀਸ਼ ਦੇ ਹਿੱਸਾ ਨਾ ਲੈਣ ਦਾ ਕਾਰਨ ਉਨ੍ਹਾਂ ਤੇ ਭਾਜਪਾ ਵਿਚਾਲੇ ਰਿਸ਼ਤਿਆਂ ਵਿਚ ਕੁੜੱਤਣ ਪੈਦਾ ਹੋਣਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ ਹਾਲ ਹੀ ਵਿਚ ਗੰਗਾ ਨਦੀ ’ਚ ਛੱਠ ਘਾਟ (ਪਟਨਾ) ਦਾ ਜਾਇਜ਼ਾ ਲੈਣ ਮੌਕੇ ਜ਼ਖ਼ਮੀ ਹੋ ਗਏ ਸਨ। ਹਾਦਸੇ ਤੋਂ ਬਾਅਦ ਉਹ ਅਜਿਹੇ ਸਮਾਗਮਾਂ ’ਚ ਨਹੀਂ ਜਾ ਰਹੇ ਹਨ। ਗ੍ਰਹਿ ਮੰਤਰਾਲੇ ਵੱਲੋਂ ਮੀਟਿੰਗ ਨਵੀਂ ਦਿੱਲੀ ਵਿਚ ਵੀਰਵਾਰ ਤੇ ਅੱਜ ਸੱਦੀ ਗਈ ਸੀ ਜਿਸ ਵਿਚ ਰਾਜਾਂ ਦੇ ਮੁੱਖ ਮੰਤਰੀਆਂ ਤੇ ਗ੍ਰਹਿ ਮੰਤਰੀਆਂ ਨੇ ਹਿੱਸਾ ਲਿਆ ਹੈ। ਨਿਤੀਸ਼ ਤੋਂ ਇਲਾਵਾ ਮੁੱਖ ਮੰਤਰੀਆਂ ਮਮਤਾ ਬੈਨਰਜੀ, ਨਵੀਨ ਪਟਨਾਇਕ, ਐਮ.ਕੇ. ਸਟਾਲਿਨ ਤੇ ਹੇਮੰਤ ਸੋਰੇਨ ਨੇ ਵੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ। -ਆਈਏਐੱਨਐੱਸ