ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮੋਟਰ ਕਿਸ਼ਤੀ ਅੱਜ ਗੰਗਾ ਉਤੇ ਬਣੇ ਪੁਲ ਦੇ ਖੰਭੇ ਨਾਲ ਟਕਰਾ ਗਈ। ਉਹ ਪਟਨਾ ਵਿਚ ਛਠ ਘਾਟ ਦਾ ਜਾਇਜ਼ਾ ਲੈਣ ਆਏ ਸਨ। ਪਟਨਾ ਦੇ ਡੀਐਮ ਨੇ ਦੱਸਿਆ ਕਿ ਕਿਸ਼ਤੀ ਵਿਚ ਖ਼ਰਾਬੀ ਆ ਗਈ ਸੀ ਤੇ ਇਹ ਦੀਘਾ ਨੇੜੇ ਜੇਪੀ ਸੇਤੂ ਦੇ ਖੰਭੇ ਨਾਲ ਟਕਰਾ ਗਈ। ਮੁੱਖ ਮੰਤਰੀ ਤੇ ਹੋਰਾਂ ਨੂੰ ਮਗਰੋਂ ਦੂਜੀ ਕਿਸ਼ਤੀ ’ਚ ਲਿਜਾਇਆ ਗਿਆ। -ਪੀਟੀਆਈ