ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਦਸੰਬਰ
ਮਹਾਰਾਸ਼ਟਰ ਤੇ ਦੇਸ਼ ਦੇ ਉੱਤਰੀ ਰਾਜਾਂ ਦੇ ਕਿਸਾਨ ਭਾਈਚਾਰੇ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਕੰਮ ਕਰ ਰਹੀ ਗੈਰ-ਸਰਕਾਰੀ ਸੰਸਥਾ, ਗਰੈਂਡ ਮਰਾਠਾ ਫਾਊਂਡੇਸ਼ਨ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨਾਂ ਦੀ ਹਮਾਇਤ ’ਚ ਆਵਾਜ਼ ਬੁਲੰਦ ਕੀਤੀ ਹੈ। ਫਾਊਂਡੇਸ਼ਨ ਦੀ ਟੀਮ ਨੇ ਦਿੱਲੀ ਦੇ ਸਰਹੱਦੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਡਟੇ ਕਿਸਾਨਾਂ ਨੂੰ ਭੋਜਨ, ਕੰਬਲ ਅਤੇ ਤੰਬੂ ਲਈ ਤਰਪਾਲ ਦਾਨ ਕੀਤੀ। ਫਿਲਹਾਲ ਇਹ ਸਹਾਇਤਾ ਮੁਹਿੰਮ ਸਿੰਘੂ ਸਰਹੱਦ ’ਤੇ ਚਲਾਈ ਜਾ ਰਹੀ ਹੈ, ਜਲਦੀ ਹੀ ਗਾਜ਼ੀਪੁਰ ਸਰਹੱਦ ਤੇ ਦੇਸ਼ ਦੇ ਹੋਰ ਮਹੱਤਵਪੂਰਨ ਹਿੱਸੇ ਕਵਰ ਕੀਤੇ ਜਾਣਗੇ। ਕਿਸਾਨਾਂ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਫਾਊਂਡੇਸ਼ਨ ਨੇ ਦੇਸ਼ ਦੀਆਂ ਵੱਡੀਆਂ ਕਿਸਾਨ ਸੰਸਥਾਵਾਂ ਤੇ ਭਾਰਤੀ ਕਿਸਾਨ ਯੂਨੀਅਨਾਂ ਨੂੰ ਹਮਾਇਤ ਦਿੱਤੀ ਹੈ।