ਨਵੀਂ ਦਿੱਲੀ, 20 ਜੁਲਾਈ
ਸਰਕਾਰ ਨੇ ਅੱਜ ਕਿਹਾ ਕਿ ਉਸ ਨੇ ਦੇਸ਼ ਦੇ ਵੱਖ-ਵੱਖ ਰਾਜਮਾਰਗਾਂ ਤੋਂ ਟੌਲ ਪਲਾਜ਼ਿਆਂ ਨੂੰ ਨਿਸ਼ਚਿਤ ਸਮੇਂ ਵਿਚ ਹਟਾਉਣ ਦਾ ਕੋਈ ਐਲਾਨ ਨਹੀਂ ਕੀਤਾ ਹੈ। ਇਹ ਜਾਣਕਾਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਹੇਮੰਤ ਤੁਕਾਰਾਮ ਗੋਡਸੇ, ਗਜਾਨਨ ਕੀਰਤੀਕਰ ਅਤੇ ਕਲਾਬੇਨ ਮੋਹਨਭਾਈ ਡੇਲਕਰ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ। ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਰਾਜਮਾਰਗਾਂ ‘ਤੇ ਲੱਗੇ ਟੌਲ ਪਲਾਜ਼ਿਆਂ ਨੂੰ ਹਟਾਉਣ ਦਾ ਕੋਈ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ, ‘ਨਹੀਂ, ਨੈਸ਼ਨਲ ਹਾਈਵੇਅ ਫੀਸ (ਦਰਾਂ ਅਤੇ ਉਗਰਾਹੀ) ਨਿਯਮ 2008 ਦੇ ਅਨੁਸਾਰ ਉਪਭੋਗਤਾ ਫੀਸ ਪਲਾਜ਼ਾ ਨੂੰ ਹਟਾਉਣ/ਬੰਦ ਕਰਨ ਦਾ ਕੋਈ ਉਪਬੰਧ ਨਹੀਂ ਹੈ।’