ਨਵੀਂ ਦਿੱਲੀ, 28 ਅਪਰੈਲ
ਸ਼ਹਬਿਾਜ਼ ਸ਼ਰੀਫ ਦੇ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਬਣਨ ਦੇ ਦੋ ਹਫ਼ਤਿਆਂ ਬਾਅਦ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਇਸ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਕਿ ਦੋਨਾਂ ਧਿਰਾਂ ਵਿੱਚ ਗੱਲਬਾਤ ਅਤਿਵਾਦ ਮੁਕਤ ਮਾਹੌਲ ਵਿੱਚ ਹੀ ਹੋ ਸਕਦੀ ਹੈ ਅਤੇ ਅਜਿਹਾ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਕਰਾਚੀ ਵਿੱਚ ਅਤਿਵਾਦੀ ਹਮਲੇ ਨਾ ਸਿਰਫ ਇਸ ਲੋੜ ਵੱਲ ਧਿਆਨ ਕੇਂਦਰਿਤ ਕਰਦੇ ਹਨ ਕਿ ਸਭਨਾਂ ਮੁਲਕਾਂ ਨੂੰ ਅਤਿਵਾਦ ਖ਼ਿਲਾਫ਼ ਇਕੋਜਿਹਾ ਰਵੱਈਆ ਅਖ਼ਤਿਆਰ ਕਰਨਾ ਚਾਹੀਦਾ ਹੈ। -ਏਜੰਸੀ