ਨਵੀਂ ਦਿੱਲੀ, 16 ਨਵੰਬਰ
ਸੁਪਰੀਮ ਕੋਰਟ ਨੇ ਅੱਜ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਾਫ਼ ਕਰ ਦਿੱਤਾ ਕਿ ਹਥਿਆਰਬੰਦ ਬਲਾਂ ਵਿੱਚ ਪੋਸਟਿੰਗ ਦੇ ਮਾਮਲੇ ’ਚ ਉਸ ਦਾ ਦਖ਼ਲ ਦੇਣਾ ਨਹੀਂ ਬਣਦਾ। ਬੈਂਚ ਨੇ ਕਿਹਾ ਕਿ ਲੱਦਾਖ, ਊੱਤਰ ਪੂਰਬ ਤੇ ਅੰਡੇਮਾਨ ਨਿਕੋਬਾਰ ਆਦਿ ਥਾਵਾਂ ’ਤੇ ਕਿਸੇ ਨੂੰ ਤਾਂ ਜਾਣਾ ਪਏਗਾ। ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਇਹ ਟਿੱਪਣੀ ਫੌਜ ਵਿੱਚ ਕਰਨਲ ਦੇ ਅਹੁਦੇ ’ਤੇ ਤਾਇਨਾਤ ਪਤੀ-ਪਤਨੀ ਵੱਲੋਂ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਕੀਤੀਆਂ ਹਨ। ਦਿੱਲੀ ਹਾਈ ਕੋਰਟ ਨੇ ਕਰਨਲ ਤੇ ਉਸ ਦੀ ਪਤਨੀ ਨੂੰ ਆਪਣੀ ਨਵੀਂ ਪੋਸਟਿੰਗ ਵਾਲੀ ਥਾਂ ’ਤੇ 15 ਦਿਨਾਂ ਅੰਦਰ ਜਾਣ ਲਈ ਕਿਹਾ ਸੀ। -ਪੀਟੀਆਈ