ਮੁੰਬਈ, 6 ਜੂਨ
ਆਰਬੀਆਈ ਨੇ ਕੁਝ ਰਿਪੋਰਟਾਂ ਨੂੰ ਖਾਰਜ ਕਰਦਿਆਂ ਅੱਜ ਕਿਹਾ ਕਿ ਕਰੰਸੀ ਨੋਟਾਂ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਉਣ ਦੀ ਕੋਈ ਤਜਵੀਜ਼ ਨਹੀਂ ਹੈ। ਕੇਂਦਰੀ ਬੈਂਕ ਨੇ ਇਹ ਬਿਆਨ ਕੁਝ ਮੀਡੀਆ ਰਿਪੋਰਟਾਂ ਦਾ ਹਵਾਲਾ ਦੇ ਕੇ ਜਾਰੀ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਆਰਬੀਆਈ ਨੋਟਾਂ ਵਿਚ ਤਬਦੀਲੀਆਂ ਬਾਰੇ ਸੋਚ ਰਹੀ ਹੈ ਤੇ ਮਹਾਤਮਾ ਗਾਂਧੀ ਦੀ ਥਾਂ ਹੋਰਾਂ ਹਸਤੀਆਂ ਦੀਆਂ ਤਸਵੀਰਾਂ ਨੋਟਾਂ ਉਤੇ ਲਾਈਆਂ ਜਾ ਸਕਦੀਆਂ ਹਨ। ਆਰਬੀਆਈ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਤਜਵੀਜ਼ ਨਹੀਂ ਹੈ। ਰਿਪੋਰਟਾਂ ਵਿਚ ਜਿਨ੍ਹਾਂ ਹੋਰਾਂ ਹਸਤੀਆਂ ਦੀਆਂ ਤਸਵੀਰਾਂ ਨੋਟਾਂ ਉਤੇ ਲਾਉਣ ਬਾਰੇ ਕਿਹਾ ਗਿਆ ਸੀ, ਉਨ੍ਹਾਂ ਵਿਚ ਰਾਬਿੰਦਰਨਾਥ ਟੈਗੋਰ ਤੇ ਏਪੀਜੇ ਅਬਦੁਲ ਕਲਾਮ ਵੀ ਸ਼ਾਮਲ ਸਨ। -ਪੀਟੀਆਈ