ਨਵੀਂ ਦਿੱਲੀ:
ਸੀਬੀਆਈ ਨੇ ਆਨਲਾਈਨ ਅਸ਼ਲੀਲ ਸਮੱਗਰੀ ਵੇਚਣ ਦਾ ਕਥਿਤ ਕੌਮਾਂਤਰੀ ਨੈੱਟਵਰਕ ਚਲਾਉਣ ਦੇ ਦੋਸ਼ ਹੇਠ ਇੱਕ ਟੀਵੀ ਕਲਾਕਾਰ ਖ਼ਿਲਾਫ਼ ਪੋਕਸੋ ਅਤੇ ਸੂਚਨਾ ਤਕਨੀਕ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਉਹ ਇਹ ਅਸ਼ਲੀਲ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਰਾਹੀਂ ਬੱਚਿਆਂ, ਜਿਨ੍ਹਾਂ ਵਿੱਚ ਵਿਦੇਸ਼ੀ ਬੱਚੇ ਵੀ ਸ਼ਾਮਲ ਹਨ, ਨੂੰ ਲਾਲਚ ਦੇ ਕੇ ਅਤੇ ਬਲੈਕਮੇਲ ਕਰਕੇ ਹਾਸਲ ਕਰਦਾ ਤੇ ਕੌਮਾਂਤਰੀ ਗਾਹਕਾਂ ਨੂੰ ਵੇਚਦਾ ਸੀ। ਮੁਲਜ਼ਮ ਹਰਿਦੁਆਰ (ਉੱਤਰਾਖੰਡ) ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਇੰਸਟਾਗ੍ਰਾਮ ਰਾਹੀਂ ਅਮਰੀਕਾ, ਯੂਰੋਪ ਅਤੇ ਦੱਖਣ ਏਸ਼ਿਆਈ ਦੇਸ਼ਾਂ ’ਚ ਇੱਕ ਹਜ਼ਾਰ ਤੋਂ ਵੀ ਵੱਧ ਵਰਤੋਂਕਾਰਾਂ, ਜਿਨ੍ਹਾਂ ਵਿੱਚ 10 ਤੋਂ 16 ਸਾਲ ਦੇ ਬੱਚੇ ਵੀ ਸ਼ਾਮਲ ਹਨ, ਨਾਲ ਸੰਪਰਕ ਕੀਤਾ।
-ਪੀਟੀਆਈ