ਬੰਗਲੂਰੂ: ਕਰਨਾਟਕ ਦੇ ਟੁਮਕੁਰੂ ਜ਼ਿਲ੍ਹੇ ’ਚ ਮਧੂਗਿਰੀ ਦੀ ਇਕ ਅਦਾਲਤ ਨੇ ਕਵੀ ਵਰਵਰਾ ਰਾਓ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਉਹ ਮੈਡੀਕਲ ਆਧਾਰ ’ਤੇ ਇਕ ਹੋਰ ਕੇਸ ’ਚ ਜ਼ਮਾਨਤ ’ਤੇ ਹਨ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਮੁੰਬਈ ਤੋਂ ਬਾਹਰ ਜਾਣ ਦੀ ਹਾਲਤ ’ਚ ਨਹੀਂ ਹਨ। ਵਕੀਲ ਐੱਸ ਬਾਲਨ ਨੇ ਦੱਸਿਆ ਕਿ ਉਹ ਵਾਰੰਟਾਂ ਖ਼ਿਲਾਫ਼ ਸੋਮਵਾਰ ਨੂੰ ਹਾਈ ਕੋਰਟ ਦਾ ਰੁਖ ਕਰਨਗੇ। -ਪੀਟੀਆਈ