ਬੰਗਲੌਰ, 3 ਅਗਸਤ
ਕਰਨਾਟਕ ਹਾਈ ਕੋਰਟ ਨੇ ਹਾਊਸਿੰਗ ਯੋਜਨਾ ਵਿੱਚ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਮੰਗਲਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਉਨ੍ਹਾਂ ਦੇ ਪੁੱਤਰ ਅਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਬੀ ਵਾਈ ਵਿਜੇਂਦਰ, ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਸਾਬਕਾ ਮੰਤਰੀ ਐਸ ਟੀ ਸੋਮਸ਼ੇਖਰ ਅਤੇ ਇਕ ਆਈਏਐਸ ਅਧਿਕਾਰੀ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ। ਜਸਟਿਸ ਐਸ ਸੁਨੀਲ ਦੱਤ ਯਾਦਵ ਦੇ ਸਿੰਗਲ ਬੈਂਚ ਨੇ ਕਾਰਕੁਨ ਟੀ ਜੇ ਅਬ੍ਰਾਹਮ ਦੀ ਪਟੀਸ਼ਨ ’ਤੇ ਇਹ ਨੋਟਿਸ ਜਾਰੀ ਕਰਨ ਦੀ ਹਦਾਇਤ ਕੀਤੀ ਹੈ। ਇਹ ਕੇਸ ਬੰਗਲੌਰ ਵਿਕਾਸ ਅਥਾਰਟੀ ਦੀ ਇਕ ਹਾਊਸਿੰਗ ਯੋਜਨਾ ਲਈ ਕਥਿਤ ਤੌਰ ’ਤੇ ਰਿਸ਼ਵਤ ਲੈਣ ਨਾਲ ਸਬੰਧਤ ਹੈ। -ਏਜੰਸੀ