ਨਵੀਂ ਦਿੱਲੀ: ਸੰਸਦ ’ਚ ਹਾਜ਼ਰੀ ਬਾਰੇ ਬਿਆਨ ਦੇਣ ’ਤੇ ਦੇਸ਼ ਦੇ ਸਾਬਕਾ ਚੀਫ਼ ਜਸਟਿਸ ਅਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਵਿਵਾਦਾਂ ’ਚ ਘਿਰ ਗਏ ਹਨ। ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਦੋ ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਦਾ ਨੋਟਿਸ ਦਿੱਤਾ ਹੈ। ਟੀਐੱਮਸੀ ਮੈਂਬਰਾਂ ਜਵਾਹਰ ਸਿਰਕਾਰ ਅਤੇ ਮੌਸਮ ਨੂਰ ਵੱਲੋਂ ਦਿੱਤੇ ਨੋਟਿਸ ਨੂੰ ਅਜੇ ਤੱਕ ਰਾਜ ਸਭਾ ਸਕੱਤਰੇਤ ਨੇ ਮਨਜ਼ੂਰ ਨਹੀਂ ਕੀਤਾ ਹੈ। ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਗੋਗੋਈ ਨੇ ਕਿਹਾ ਸੀ ਕਿ ਕੋਵਿਡ ਪਾਬੰਦੀਆਂ ਅਤੇ ਸਮਾਜਿਕ ਦੂਰੀ ਦੀ ਪਾਲਣਾ ਸਬੰਧੀ ਨੇਮਾਂ ਕਾਰਨ ਉਹ ਜਦੋਂ ਚਾਹੁਣਗੇ, ਉਦੋਂ ਉਹ ਰਾਜ ਸਭਾ ’ਚ ਹਾਜ਼ਰੀ ਭਰਨਗੇ। -ਪੀਟੀਆਈ