ਨਵੀਂ ਦਿੱਲੀ: ਆਯੂਸ਼ ਮੰਤਰਾਲੇ ਨੇ ਰਾਜਕੋਟ ਦੀ ਇੱਕ ਆਯੁਰਵੈਦਿਕ ਦਵਾਈ ਕੰਪਨੀ ਨੂੰ ਕਥਿਤ ਤੌਰ ’ਤੇ ਇਹ ਗੁੰਮਰਾਹਕੁਨ ਦਾਅਵਾ ਕਰਨ ਲਈ ਕਾਰਨ ਦੱਸੋ ਨੋਟਿਸ ਭੇਜਿਆ ਹੈ ਕਿ ਉਸ ਦਾ ਉਤਪਾਦ ‘ਆਯੁੱਧ ਐਡਵਾਂਸ’ ਕੋਵਿਡ-19 ਦੀ ਰੋਕਥਾਮ ਤੇ ਇਲਾਜ ਲਈ ਪਹਿਲੀ ਕਲੀਨਿਕਲ ਤੌਰ ’ਤੇ ਪਰਖੀ ਗਈ ਦਵਾਈ ਹੈ। ਆਯੂਸ਼ ਮੰਤਰਾਲੇ ਨੇ ਕਿਹਾ ਕਿ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦਾ ਉਤਪਾਦ ਰੈਮਡੇਸਿਵਿਰ ਤੋਂ ਤਿੰਨ ਗੁਣਾ ਬਿਹਤਰ ਹੈ ਅਤੇ ਜਿੱਥੇ ਟੀਕੇ ਦਾ ਕੰਮ ਖਤਮ ਹੁੰਦਾ ਹੈ, ਉੱਥੇ ਆਯੁੱਧ ਐਡਵਾਂਸ ਦਾ ਕੰਮ ਸ਼ੁਰੂ ਹੁੰਦਾ ਹੈ। -ਪੀਟੀਆਈ