ਨਵੀਂ ਦਿੱਲੀ, 8 ਜੂਨ
ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਤੋਂ ਪਹਿਲਾਂ ਦੇ ਟਵਿਟਰ ਖਾਤੇ ਅਤੇ ਟਵੀਟਾਂ ਨੂੰ ਸਾਂਭ ਕੇ ਰੱਖਣ ਸਬੰਧੀ ਨਿਰਦੇਸ਼ ਦੇਣ ਵਾਲੀ ਅਰਜ਼ੀ ’ਤੇ ਦਿੱਲੀ ਹਾਈ ਕੋਰਟ ਨੇ ਅੱਜ ਦਿੱਲੀ ਪੁਲੀਸ ਤੋਂ ਜਵਾਬ ਮੰਗਿਆ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਅਰਜ਼ੀ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕੇਸ 15 ਜੁਲਾਈ ਲਈ ਸੂਚੀਬੱਧ ਕਰ ਦਿੱਤਾ। ਥਰੂਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਵਿਕਾਸ ਪਾਹਵਾ ਅਤੇ ਗੌਰਵ ਗੁਪਤਾ ਨੇ ਦਲੀਲ ਦਿੱਤੀ ਕਿ ਸੁਨੰਦਾ ਪੁਸ਼ਕਰ ਦੇ ਟਵੀਟਾਂ ਦੀ ਘੋਖ ਮਗਰੋਂ ਪਤਾ ਲੱਗੇਗਾ ਕਿ ਮੌਤ ਵੇਲੇ ਊਨ੍ਹਾਂ ਦੇ ਦਿਮਾਗ ’ਚ ਕੀ ਚੱਲ ਰਿਹਾ ਸੀ। ਊਨ੍ਹਾਂ ਦਾਅਵਾ ਕੀਤਾ ਕਿ ਸੁਨੰਦਾ ’ਚ ਕਦੇ ਵੀ ਖੁਦਕੁਸ਼ੀ ਕਰਨ ਦਾ ਵਿਚਾਰ ਨਹੀਂ ਆਇਆ ਸੀ। -ਪੀਟੀਆਈ