ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਲਈ ਪੀਐੱਚਡੀ ਲਾਜ਼ਮੀ ਹੋਣ ਦੇ ਆਪਣੇ ਫ਼ੈਸਲੇ ਨੂੰ ਵਾਪਸ ਲੈਂਦਿਆਂ ਕਿਹਾ ਹੈ ਕਿ ਅਹੁਦੇ ਦੀ ਸਿੱਧੀ ਭਰਤੀ ਲਈ ਹੁਣ ਨੈੱਟ, ਸੈੱਟ ਅਤੇ ਸਲੈੱਟ ਵਰਗੀਆਂ ਪ੍ਰੀਖਿਆਵਾਂ ਘੱਟੋ ਘੱਟ ਯੋਗਤਾ ਹੋਵੇਗੀ। ਯੂਜੀਸੀ ਦੇ ਚੇਅਰਮੈਨ ਐੱਮ ਜਗਦੀਸ਼ ਕੁਮਾਰ ਨੇ ਕਿਹਾ ਕਿ ਸਹਾਇਕ ਪ੍ਰੋਫ਼ੈਸਰ ਦੀ ਨਿਯੁਕਤੀ ਲਈ ਪੀਐੱਚਡੀ ਯੋਗਤਾ ਆਪਸ਼ਨਲ ਰਹੇਗੀ। ਯੂਨੀਵਰਸਿਟੀਆਂ ’ਚ ਸਹਾਇਕ ਪ੍ਰੋਫ਼ੈਸਰਾਂ ਦੀ ਭਰਤੀ ਲਈ ਘੱਟੋ ਘੱਟ ਯੋਗਤਾ ਪੀਐੱਚਡੀ ਕਰਨ ਦੀ ਤਰੀਕ ਜੁਲਾਈ 2021 ਤੋਂ ਜੁਲਾਈ 2023 ਤੱਕ ਵਧਾਈ ਗਈ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਵੀ 2021 ’ਚ ਕਿਹਾ ਸੀ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਤਹਿਤ ਪੀਐੱਚਡੀ ਦੀ ਡਿਗਰੀ ਲਾਜ਼ਮੀ ਕਰਨਾ ਸਹੀ ਨਹੀਂ ਹੈ। -ਪੀਟੀਆਈ