ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕੁਝ ਸ਼੍ਰੇਣੀਆਂ ਲਈ ਯੂਪੀਆਈ ਰਾਹੀਂ ਆਟੋਮੈਟਿਕ ਭੁਗਤਾਨ ਦੀ ਸੀਮਾ 15,000 ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਪ੍ਰਤੀ ਅਦਾਇਗੀ ਕਰ ਦਿੱਤੀ ਹੈ। ਮਿਊਚੁਅਲ ਫੰਡ ਵੀ ਇਸ ਦੇ ਦਾਇਰੇ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਤੱਕ 15,000 ਰੁਪਏ ਤੋਂ ਵੱਧ ਦੀ ਨਿਰਧਾਰਤ ਸਮੇਂ ’ਚ ਕੀਤੀ ਜਾਣ ਵਾਲੀ ਅਦਾਇਗੀ ਲਈ ਕਾਰਡਾਂ, ਪ੍ਰੀਪੇਡ ਭੁਗਤਾਨ ਸਾਧਨਾਂ ਅਤੇ ਯੂਪੀਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ’ਤੇ ਈ-ਮੈਂਡੇਟ/ਮੌਜੂਦਾ ਨਿਰਦੇਸ਼ਾਂ ਤਹਿਤ ਛੋਟ ਮਿਲਦੀ ਸੀ। ਆਰਬੀਆਈ ਨੇ ਇਕ ਸਰਕੁਲਰ ਵਿਚ ਕਿਹਾ, ‘‘ਮਿਊਚੁਅਲ ਫੰਡ ਸਬਸਕ੍ਰਿਪਸ਼ਨ, ਬੀਮਾ ਕਿਸ਼ਤ ਅਤੇ ਕਰੈਡਿਟ ਕਾਰਡ ਬਿੱਲ ਦੇ ਭੁਗਤਾਨ ਲਈ ਇੱਕ ਲੈਣ-ਦੇਣ ਦੀ ਸੀਮਾ 15,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰ ਦਿੱਤੀ ਗਈ ਹੈ।’’ -ਪੀਟੀਆਈ