ਨਵੀਂ ਦਿੱਲੀ, 28 ਅਪਰੈਲ
ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ‘ਐਨਐਸਈ ਕੋ-ਲੋਕੇਸ਼ਨ’ ਮਾਮਲੇ ਵਿੱਚ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਐਮਡੀ ਅਤੇ ਸੀਈਓ ਚਿਤਰਾ ਰਾਮਕਿ੍ਸ਼ਣ ਅਤੇ ਸਮੂਹ ਦੇ ਜੀਓਓ ਆਨੰਦ ਸੁਬਰਾਮਨੀਅਨ ਦੀ ਜ਼ਮਾਨਤ ਅਰਜ਼ੀ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਮਈ ਨੂੰ ਹੋਵੇਗੀ। -ਏਜੰਸੀ