ਭੁਬਨੇਸ਼ਵਰ: ਕਾਂਗਰਸ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਦੇ ਕਾਰਕੁਨਾਂ ਨੇ ਅੱਜ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਵਾਹਨ ’ਤੇ ਇੱਥੇ ਬੀਜੂ ਪਟਨਾਇਕ ਹਵਾਈ ਅੱਡੇ ਦੇ ਬਾਹਰ ਆਂਡੇ ਮਾਰੇ। ਵਿੰਗ ਦੇ ਮੈਂਬਰ ਲਖੀਮਪੁਰ ਖੀਰੀ ਦੀ ਘਟਨਾ ’ਤੇ ਰੋਸ ਜ਼ਾਹਿਰ ਕਰ ਰਹੇ ਸਨ ਜਿਸ ਵਿਚ ਮੰਤਰੀ ਦਾ ਪੁੱਤਰ ਮੁਲਜ਼ਮ ਹੈ। ਮਿਸ਼ਰਾ ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹਨ, ਕਟਕ ਨੇੜੇ ਸੀਆਈਐੱਸਐਫ ਕੈਂਪਸ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ। ਐੱਨਐੱਸਯੂਆਈ ਨੇ ਪਹਿਲਾਂ ਹੀ ਮਿਸ਼ਰਾ ਦੇ ਵਿਰੋਧ ਦਾ ਐਲਾਨ ਕੀਤਾ ਸੀ। ਉਨ੍ਹਾਂ ਮੰਤਰੀ ਨੂੰ ਕਾਲੇ ਝੰਡੇ ਵੀ ਦਿਖਾਏ। -ਪੀਟੀਆਈ