ਪ੍ਰਧਾਨ ਸ਼ਰਤ ਪਟਨਾਇਕ ਤੇ ਕਾਂਗਰਸੀ ਵਰਕਰ ਰੋਸ ਮੁਜ਼ਾਹਰਾ ਕਰਦੇ ਹੋਏ। -ਫੋਟੋ: ਪੀਟੀਆਈ
ਭੁਬਨੇਸ਼ਵਰ, 21 ਜੂਨ
ਉੜੀਸਾ ਕਾਂਗਰਸ ਦੇ ਮੁਖੀ ਸ਼ਰਤ ਪਟਨਾਇਕ ’ਤੇ ਅੱਜ ਇੱਥੇ ਪਾਰਟੀ ਦੇ ਹੈੱਡਕੁਆਰਟਰ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਸਿਆਸੀ ਸੁੱਟ ਦਿੱਤੀ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਘਟਨਾ ਸਵੇਰੇ 11.30 ਵਜੇ ਉਸ ਵੇਲੇ ਦੀ ਹੈ ਜਦੋਂ ਦੋ ਨਕਾਬਪੋਸ਼ ਵਿਅਕਤੀ ਇੱਥੇ ਕਾਂਗਰਸ ਭਵਨ ਵਿੱਚ ਪਟਨਾਇਕ ਦੇ ਕਮਰੇ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਕੱਪੜਿਆਂ ’ਤੇ ਨੀਲੀ ਸਿਆਹੀ ਸੁੱਟ ਦਿੱਤੀ।
ਪਟਨਾਇਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਂ ਇਸ ਘਟਨਾ ਤੋਂ ਡਰਨਾ ਵਾਲਾ ਨਹੀਂ ਹਾਂ। ਇਸ ਘਟਨਾ ਦੇ ਪਿੱਛੇ ਸੂਬੇ ਵਿੱਚ ਕਾਂਗਰਸ ਦੇ ਵਧਦੇ ਕੱਦ ਤੋਂ ਈਰਖਾ ਕਰਨ ਵਾਲੇ ਲੋਕ ਹਨ।’’ ਕਾਂਗਰਸੀ ਆਗੂ ਬਾਅਦ ਵਿੱਚ ਕੌਮੀ ਯੋਗਤਾ ਤੇ ਦਾਖ਼ਲਾ ਪ੍ਰੀਖਿਆ (ਨੀਟ)-ਯੂਜੀ 2024 ਵਿੱਚ ਕਥਿਤ ਅਨਿਯਮਤਾਵਾਂ ਅਤੇ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਇੱਥੇ ਮਾਸਟਰ ਕੈਂਟੀਨ ਸਕੁਐਰ ਵਿੱਚ ਪਾਰਟੀ ਵੱਲੋਂ ਕੀਤੇ ਗਏ ਮੁਜ਼ਾਹਰੇ ਵਿਚ ਸ਼ਾਮਲ ਹੋਏ। -ਪੀਟੀਆਈ