ਨਵੀਂ ਦਿੱਲੀ: ਤਿੰਨ ਦਿਨ ਸਥਿਰ ਰਹਿਣ ਮਗਰੋਂ ਤੇਲ ਕੀਮਤਾਂ ਨੇ ਅੱਜ ਮੁੜ ਸ਼ੂਟ ਵੱਟ ਲਈ ਹੈ। ਪੈਟਰੋਲ ਦੀ ਕੀਮਤ 35 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ 15 ਪੈਸੇ ਪ੍ਰਤੀ ਲਿਟਰ ਵਧਣ ਨਾਲ ਦੇਸ਼ ਵਿੱਚ ਤੇਲ ਕੀਮਤਾਂ ਨਵੀਆਂ ਬੁਲੰਦੀਆਂ ਨੂੰ ਪੁੱਜ ਗਈਆਂ ਹਨ। ਨਵੇਂ ਵਾਧੇ ਨਾਲ ਦਿੱਲੀ ਵਿੱਚ ਪੈਟਰੋਲ 101.54 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 89.87 ਰੁਪਏ ਪ੍ਰਤੀ ਲਿਟਰ ਦੇ ਭਾਅ ਨੂੰ ਪੁੱਜ ਗਿਆ। ਡੀਜ਼ਲ ਦਾ ਭਾਅ ਵਧਣ ਨਾਲ 12 ਜੁਲਾਈ ਨੂੰ ਇਸ ਈਂਧਣ ਦੀ ਕੀਮਤ ’ਚ ਕੀਤੀ 16 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਬੇਮਾਇਨੇ ਹੋ ਗਈ ਹੈ। ਪੰਜਾਬ ਸਮੇਤ 15 ਰਾਜਾਂ ਵਿੱਚ ਪੈਟਰੋਲ ਦਾ ਭਾਅ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਟੱਪ ਚੁੱਕਾ ਹੈ। -ਪੀਟੀਆਈ