ਨਵੀਂ ਦਿੱਲੀ, 4 ਜੁਲਾਈ
ਗੁਰੂ ਪੂਰਨਿਮਾ ਤੋਂ ਇਕ ਦਿਨ ਪਹਿਲਾਂ ਊਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਆਪਣੇ ਹੋਰ ਗੁਰੂਆਂ ਨੂੰ ਸਿਜਦਾ ਕੀਤਾ ਜੋ ਊਨ੍ਹਾਂ ਦੇ ਜੀਵਨ ਨੂੰ ਸੇਧ ਦੇਣ ’ਚ ਸਹਾਈ ਹੋਏ। ਫੇਸਬੁੱਕ ਪੋਸਟ ’ਤੇ ਊਨ੍ਹਾਂ ਆਪਣੇ ਸਿਆਸੀ ਜੀਵਨ ਦੇ ਸ਼ੁਰੂ ’ਚ ਸਵਰਗੀ ਤੇਨੇਤੀ ਵਿਸਵਾਨੰਦਮ ਵੱਲੋਂ ਦਿੱਤੀ ਸਿੱਖਿਆ ਅਤੇ ਬਾਅਦ ’ਚ ਅਡਵਾਨੀ ਵੱਲੋਂ ਦਿੱਤੇ ਮਾਰਗ ਦਰਸ਼ਨ ਨੂੰ ਯਾਦ ਕੀਤਾ। ਸ੍ਰੀ ਨਾਇਡੂ ਜਦੋਂ 15 ਮਹੀਨਿਆਂ ਦੇ ਸਨ ਤਾਂ ਊਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਊਨ੍ਹਾਂ ਆਪਣੇ ਪਹਿਲੇ ਗੁਰੂ ਵਜੋਂ ਦਾਦਾ-ਦਾਦੀ ਨੂੰ ਯਾਦ ਕੀਤਾ। ਸਕੂਲ, ਕਾਲਜ ਅਤੇ ਯੂਨੀਵਰਸਿਟੀ ’ਚ ਊਨ੍ਹਾਂ ’ਤੇ 55 ਅਧਿਆਪਕਾਂ ਦਾ ਅਸਰ ਰਿਹਾ। -ਪੀਟੀਆਈ