ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 27 ਸਤੰਬਰ
ਪਹਿਲੀ ਵਾਰ ਭਾਰਤ-ਕੈਨੇਡਾ ਵਿਵਾਦ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੈਨੇਡਾ ਦੱਸਿਆ ਸੀ ਕਿ ਅਜਿਹਾ ਕਰਨਾ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਜੇ ਤੁਹਾਡੇ ਕੋਲ ਇਸ ਸਬੰਧੀ ਕੁਝ ਖਾਸ ਤੇ ਭਰੋਸੇਯੋਗ ਹੈ ਤਾਂ ਸਾਨੂੰ ਦੱਸੋ। ਅਸੀਂ ਇਸ ਦੀ ਘੋਖ ਕਰਾਂਗੇ। ਮੰਤਰੀ ਦੀ ਇਹ ਟਿੱਪਣੀ ਅਮਰੀਕਾ ਅਤੇ ਕੈਨੇਡਾ ਵੱਲੋਂ ਨਿੱਝਰ ਦੇ ਕਤਲ ਦੀ ਚੱਲ ਰਹੀ ਜਾਂਚ ਵਿੱਚ ਸਹਿਯੋਗ ਕਰਨ ਲਈ ਭਾਰਤ ਨੂੰ ਵਾਰ-ਵਾਰ ਕਹਿਣ ਦੇ ਮੱਦੇਨਜ਼ਰ ਹੈ।