ਪਾਲਨਪੁਰ, 23 ਅਕਤੂਬਰ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਪਾਲਨਪੁਰ ਕਸਬੇ ਵਿੱਚ ਸੋਮਵਾਰ ਨੂੰ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬਨਾਸਕਾਂਠਾ ਦੇ ਕੁਲੈਕਟਰ ਵਰੁਣਕੁਮਾਰ ਬਰਨਵਾਲ ਨੇ ਦੱਸਿਆ ਕਿ ਆਰਟੀਓ ਚੈਕ ਪੋਸਟ ਨੇੜੇ ਉਸਾਰੀ ਅਧੀਨ ਪੁਲ ਦੇ ਖੰਭਿਆਂ ‘ਤੇ ਹਾਲ ਹੀ ਵਿੱਚ ਲਗਾਏ ਗਏ ਛੇ ਕੰਕਰੀਟ ਦੇ ਗਰਡਰ ਜਾਂ ਸਲੈਬਾਂ ਦੁਪਹਿਰ ਵੇਲੇ ਡਿੱਗ ਗਈਆਂ ਜਿਸ ਕਾਰਨ ਇਹ ਹਾਦਸਾ ਵਾਪਰਿਆ। -ਪੀਟੀਆਈ