ਨਵੀਂ ਦਿੱਲੀ, 28 ਅਕਤੂਬਰ
ਯੂਜੀਸੀ ਅਤੇ ਏਆਈਸੀਟੀਈ ਨੇ ਕਿਹਾ ਕਿ ਵਿਦੇਸ਼ੀ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਐਡਟੈੱਕ ਕੰਪਨੀਆਂ ਵੱਲੋਂ ਪੇਸ਼ ਕੀਤੇ ਜਾਂਦੇ ਆਨਲਾਈਨ ਪੀਐੱਚਡੀ ਕੋਰਸਾਂ ਨੂੰ ਮਾਨਤਾ ਨਹੀਂ ਹੈ। ਇਸ ਦੇ ਨਾਲ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ ਦੇ ਸਹਿਯੋਗ ਨਾਲ ਆਨਲਾਈਨ ਪੀਐੱਚਡੀ ਕੋਰਸਾਂ ਦੀ ਪੇਸ਼ਕਸ਼ ਕਰਨ ਵਾਲੀਆਂ ਐੱਡਟੈੱਕ ਕੰਪਨੀਆਂ ਦੇ ਇਸ਼ਤਿਹਾਰਾਂ ਰਾਹੀਂ ਵਿਦਿਆਰਥੀਆਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਹੈ।