ਨਵੀਂ ਦਿੱਲੀ, 6 ਮਾਰਚ
ਯੂਕਰੇਨ ਦੇ ਖ਼ਿਲਾਫ਼ ਰੂਸ ਵੱਲੋਂ ਕੀਤੀ ਜਾ ਰਹੀ ਸੈਨਿਕ ਕਾਰਵਾਈ ਦੌਰਾਨ ਭਾਰਤ ਵੱਲੋਂ ਸ਼ੁਰੂ ਕੀਤੀ ਗਈ ਨਿਕਾਸੀ ਮੁਹਿੰਮ ‘ਅਪਰੇਸ਼ਨ ਗੰਗਾ’ ਤਹਿਤ 76 ਉਡਾਨਾਂ ਰਾਹੀਂ 15,920 ਤੋਂ ਵਧ ਨਾਗਰਿਕਾਂ ਨੂੰ ਵਾਪਸ ਦੇਸ਼ ਲਿਆਂਦਾ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ। ਇਸੇ ਦੌਰਾਨ ਹੰਗਰੀ ਵਿੱਚ ਭਾਰਤੀ ਦੂਤਾਵਾਸ ਨੇ ਸੰਕੇਤ ਦਿੱਤੇ ਹਨ ਕਿ ਇਸ ਮੁਹਿੰਮ ਦੇ ਅੰਤਿਮ ਪੜਾਅ ਦੀਆਂ ਉਡਾਨਾਂ ਜਲਦੀ ਹੀ ਸ਼ੁਰੂ ਹੋਣ ਵਾਲੀਆਂ ਹਨ। ਭਾਰਤ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਪੋਲੈਂਡ, ਹੰਗਰੀ, ਸਲੋਵਾਕੀਆ ਤੇ ਮੋਲਦੋਵਾ ਰਸਤੇ ਵਾਪਸ ਲਿਆ ਰਿਹਾ ਹੈ। ਪਹਿਲੀ ਉਡਾਨ 26 ਫਰਵਰੀ ਨੂੰ ਭਾਰਤੀਆਂ ਨੂੰ ਲੈ ਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਦੇਸ਼ ਪਰਤੀ ਸੀ। -ਪੀਟੀਆਈ