ਮੁੰਬਈ, 26 ਅਕਤੂਬਰ
ਐਨਆਈਏ ਨੇ ਬੰਬੇ ਹਾਈ ਕੋਰਟ ਵਿਚ ਬਰਖਾਸਤ ਪੁਲੀਸ ਅਫ਼ਸਰ ਸਚਿਨ ਵਜ਼ੇ ਦੀ ਉਸ ਅਰਜ਼ੀ ਦਾ ਵਿਰੋਧ ਕੀਤਾ ਹੈ ਜਿਸ ਵਿਚ ਉਸ ਨੇ ਜੇਲ੍ਹ ਤੋਂ ਬਾਹਰ ਆਰਜ਼ੀ ਤੌਰ ’ਤੇ ਘਰ ਵਿਚ ਹਿਰਾਸਤ ’ਚ ਰੱਖਣ ਦੀ ਮੰਗ ਕੀਤੀ ਹੈ। ਏਜੰਸੀ ਨੇ ਕਿਹਾ ਕਿ ਵਜ਼ੇ ਦਾ ਕਾਫ਼ੀ ਰਸੂਖ਼ ਹੈ ਤੇ ਉਹ ਭੱਜ ਸਕਦਾ ਹੈ। ਇਸ ਤੋਂ ਇਲਾਵਾ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਲਫ਼ਨਾਮੇ ਵਿਚ ਐਨਆਈਏ ਨੇ ਕਿਹਾ ਕਿ ਵਜ਼ੇ ਉਤੇ ਗੰਭੀਰ ਦੋਸ਼ ਹਨ। -ਪੀਟੀਆਈ