ਸ਼ਿਮਲਾ, 5 ਅਕਤੂਬਰ
ਸ਼ਿਮਲਾ ਨਗਰ ਨਿਗਮ ਕਮਿਸ਼ਨਰ ਨੇ ਅੱਜ ਸੰਜੌਲੀ ਮਜਸਿਦ ਦੀਆਂ ਉੱਪਰਲੀਆਂ ਤਿੰਨ ਗ਼ੈਰਕਾਨੂੰਨੀ ਮੰਜ਼ਿਲਾਂ ਢਾਹੁਣ ਦਾ ਹੁਕਮ ਜਾਰੀ ਕਰਦਿਆਂ ਵਕਫ ਬੋਰਡ ਨੂੰ ਹੁਕਮ ਲਾਗੂ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਹੈ। ਮੁਸਲਿਮ ਭਲਾਈ ਕਮੇਟੀ ਨੇ ਪੱਤਰ ’ਚ ਮਸਜਿਦ ਦੀਆਂ ਗ਼ੈਰਕਾਨੂੰਨੀ ਮੰਜ਼ਿਲਾਂ ਖੁਦ ਹੀ ਢਾਹੁਣ ਦੀ ਪੇਸ਼ਕਸ਼ ਕੀਤੀ ਸੀ। ਵਕਫ਼ ਬੋਰਡ ਦੇ ਵਕੀਲ ਬੀਐੱਸ ਠਾਕੁਰ ਨੇ ਦੱਸਿਆ ਕਿ ਕਮਿਸ਼ਨਰ ਦਫ਼ਤਰ ਬਾਕੀ ਰਹਿੰਦੀਆਂ ਦੋ ਮੰਜ਼ਿਲਾਂ ਦੇ ਸਬੰਧ ਵਿੱਚ ਅਗਲੀ ਸੁਣਵਾਈ 21 ਦਸੰਬਰ ਨੂੰ ਕਰੇਗਾ। ਹਿੰਦੂ ਜਥੇਬੰਦੀਆਂ ਮਸਜਿਦ ਦੀ ਗ਼ੈਰਕਾਨੂੰਨੀ ਉਸਾਰੀ ਖ਼ਿਲਾਫ਼ ਰੋਸ ਮੁਜ਼ਾਹਰੇ ਕਰਕੇ ਅਵੈਧ ਮੰਜ਼ਿਲਾਂ ਢਾਹੁਣ ਦੀ ਮੰਗ ਕਰ ਰਹੀਆਂ ਹਨ। ਉਧਰ ਮਸਜਿਦ ਕਮੇਟੀ ਦੇ ਚੇਅਰਮੈਨ ਲਤੀਫ ਨੇਗੀ ਨੇ ਨਿਗਮ ਕਮਿਸ਼ਨਰ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। -ਪੀਟੀਆਈ