ਕੋਲਕਾਤਾ: ਇੱਥੋਂ ਦੇ ਇਕ ਵਿਅਕਤੀ ਨੇ ਫੇਸਬੁੱਕ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਈ-ਰਿਟੇਲ ਪਲੇਟਫਾਰਮ ਉਤੇ ‘ਕਮਿਊਨਿਸਟ ਮੈਨੀਫੈਸਟੋ’ ਆਰਡਰ ਕੀਤਾ ਸੀ, ਪਰ ਉਸ ਨੂੰ ‘ਭਾਗਵਦ ਗੀਤਾ’ ਭੇਜੀ ਗਈ ਹੈ। ਉਸ ਨੇ ਕਿਤਾਬ ਦੀ ਫੋਟੋ ਤੇ ਬਿੱਲ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ ਹੈ। ਸੁਤੀਰਥੋ ਦਾਸ ਨੇ ਕਿਹਾ ਕਿ ਬਿੱਲ ਉਤੇ ‘ਕਮਿਊਨਿਸਟ ਮੈਨੀਫੈਸਟੋ’ ਹੀ ਲਿਖਿਆ ਹੋਇਆ ਹੈ। ਦਾਸ ਦੀ ਪੋਸਟ ਉਤੇ ਵੱਡੀ ਗਿਣਤੀ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ। -ਪੀਟੀਆਈ