ਸ੍ਰੀਨਗਰ, 18 ਨਵੰਬਰ
ਜੰਮੂ ਕਸ਼ਮੀਰ ਦੇ ਹਾਈ ਕੋਰਟ ਨੇ ਕੱਟੜ ਵੱਖਵਾਦੀ ਆਗੂ ਮਸੱਰਤ ਆਲਮ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਉਸ ਦੀ ਨਜ਼ਰਬੰਦੀ ਬਾਰੇ ਦਿੱਤੇ ਹੁਕਮ ਮਿਆਦ ਪੁਗਾ ਚੁੱਕੇ ਹਨ। ਜਸਟਿਸ ਸੰਜੀਵ ਕੁਮਾਰ ਤੇ ਰਜਨੀਸ਼ ਓਸਵਾਲ ਦੇ ਬੈਂਚ ਨੇ ਵੱਖਵਾਦੀ ਮੁਸਲਿਮ ਲੀਗ ਦੇ ਚੇਅਰਮੈਨ ਆਲਮ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਲੋਕ ਸੁਰੱਖਿਆ ਐਕਟ ਤਹਿਤ ਮਸੱਰਤ ਆਲਮ ਨੂੰ ਰਿਕਾਰਡ 36 ਵਾਰ ਨਜ਼ਰਬੰਦ ਕੀਤਾ ਜਾ ਚੁੱਕਾ ਹੈ।
ਆਖ਼ਰੀ ਵਾਰ ਹੁਕਮ 14 ਨਵੰਬਰ, 2017 ਨੂੰ ਕੁਪਵਾੜਾ ਜ਼ਿਲ੍ਹੇ ਦੇ ਮੈਜਿਸਟਰੇਟ ਨੇ ਜਾਰੀ ਕੀਤੇ ਸਨ। ਆਲਮ ਸੀਨੀਅਰ ਵੱਖਵਾਦੀ ਆਗੂ ਸਈਦ ਅਲੀ ਗਿਲਾਨੀ ਦੇ ਕਾਫ਼ੀ ਨੇੜੇ ਮੰਨਿਆ ਜਾਂਦਾ ਹੈ। ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਹਿਜ਼ਬੁਲ ਦਹਿਸ਼ਤਗਰਦ ਬੁਰਹਾਨ ਵਾਨੀ ਦੇ ਹਲਾਕ ਹੋਣ ਮਗਰੋਂ 2016 ਵਿਚ ਹੋਏ ਰੋਸ ਮੁਜ਼ਾਹਰਿਆਂ ਵਿਚ ਆਲਮ ਦੀ ਭੂਮਿਕਾ ਸੀ। -ਆਈਏਐਨਐੱਸ