ਕੋਲਕਾਤਾ: ਪੱਛਮੀ ਬੰਗਾਲ ਦੀ ਸਰਕਾਰ ਨੇ ਅੱਜ ਸਾਰੇ ਸ਼ਾਪਿੰਗ ਮਾਲ, ਬਿਊਟੀ ਪਾਰਲਰ, ਰੈਸਤਰਾਂ, ਬਾਰ, ਖੇਡ ਕੰਪਲੈਕਸ, ਜਿਮ, ਸਪਾ ਤੇ ਸਵਿਮਿੰਗ ਪੂਲ ਬੰਦ ਕਰਨ ਦਾ ਹੁਕਮ ਦਿੱਤਾ ਹੈ। ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ, ਅਕਾਦਮਿਕ, ਮਨੋਰੰਜਕ ਤੇ ਹੋਰ ਇਕੱਠਾਂ ਉਤੇ ਅਗਲਾ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਹੈ। ਕੇਸ ਇਕਦਮ ਵਧਣ ਦੇ ਮੱਦੇਨਜ਼ਰ ਬਾਜ਼ਾਰ ਹੁਣ ਦਿਨ ਵਿਚ ਕੁਝ ਘੰਟਿਆਂ ਲਈ ਦੋ ਵਾਰ ਖੁੱਲ੍ਹਣਗੇ। ਦੁਕਾਨਾਂ ਤੇ ਬਾਜ਼ਾਰ ਸਵੇਰੇ ਸੱਤ ਤੋਂ ਦਸ ਵਜੇ ਅਤੇ ਬਾਅਦ ਦੁਪਹਿਰ ਤਿੰਨ ਤੋਂ ਸ਼ਾਮ ਪੰਜ ਵਜੇ ਤੱਕ ਖੁੱਲ੍ਹ ਸਕਣਗੇ। ਵੋਟਾਂ ਦੀ ਗਿਣਤੀ ਨਾਲ ਜੁੜੀਆਂ ਗਤੀਵਿਧੀਆਂ ਤੇ ਜੇਤੂ ਰੈਲੀਆਂ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਹੋਣਗੀਆਂ। ਦਵਾਈਆਂ ਤੇ ਮੈਡੀਕਲ ਉਪਕਰਨਾਂ ਦੀਆਂ ਦੁਕਾਨਾਂ, ਕਰਿਆਨਾ ਤੇ ਹੋਮ ਡਿਲਿਵਰੀ ਸੇਵਾ ਨੂੰ ਹੁਕਮਾਂ ਦੇ ਦਾਇਰੇ ਵਿਚੋਂ ਬਾਹਰ ਰੱਖਿਆ ਗਿਆ ਹੈ। -ਪੀਟੀਆਈ