ਲਖਨਊ, 12 ਸਤੰਬਰ
ਲਖਨਊ ਦੀ ਇੱਕ ਸਥਾਨਕ ਅਦਾਲਤ ਨੇ ਹਾਥਰਸ ਕਾਂਡ ਨੂੰ ਕਵਰ ਕਰਨ ਲਈ ਘਟਨਾ ਵਾਲੇ ਜ਼ਿਲ੍ਹੇ ਵਿੱਚ ਜਾਂਦੇ ਸਮੇਂ ਅਕਤੂਬਰ 2020 ਵਿੱਚ ਗ੍ਰਿਫ਼ਤਾਰ ਕੀਤੇ ਕੇਰਲ ਦੇ ਪੱਤਰਕਾਰ ਸਿੱਦੀਕ ਕੱਪਨ ਨੂੰ ਰਿਹਾਅ ਕਰਨ ਦਾ ਆਦੇਸ਼ ਸੋਮਵਾਰ ਨੂੰ ਜਾਰੀ ਕਰ ਦਿੱਤਾ ਹੈ। ਕੱਪਨ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂਏਪੀਏ), ਆਈਟੀ ਕਾਨੂੰਨ ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਵਧੀਕ ਸੈਸ਼ਨ ਜੱਜ ਅਨੁਰੋਧ ਮਿਸ਼ਰਾ ਨੇ ਕੱਪਨ ਨੂੰ ਇੱਕ ਇੱਕ ਲੱਖ ਰੁਪਏ ਦੀਆਂ ਦੋ ਜ਼ਾਮਨੀਆਂ ਅਤੇ ਏਨੀ ਹੀ ਰਕਮ ਦਾ ਇੱਕ ਨਿੱਜੀ ਮੁਚੱਲਕਾ ਭਰਨ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਪੰਜ ਅਕਤੂਬਰ 2020 ਨੂੰ ਕੇਰਲ ਦੇ ਪੱਤਰਕਾਰ ਸਿੱਦੀਕ ਕੱਪਨ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਉਤਰ ਪ੍ਰਦੇਸ਼ ਨੇ ਗ੍ਰਿਫ਼ਤਾਰ ਕੀਤਾ ਸੀ।