ਪੁਰੀ: ਸ੍ਰੀ ਜਗਨਨਾਥ ਮੰਦਰ ਪ੍ਰਬੰਧ ਕਮੇਟੀ (ਜੇਟੀਐੱਮਸੀ) ਵੱਲੋਂ 12ਵੀਂ ਸਦੀ ਨਾਲ ਸਬੰਧਤ ਧਾਰਮਿਕ ਸਥਾਨ ਦੇ ਆਲੇ-ਦੁਆਲੇ ਦੇ ਵਿਕਾਸ ਲਈ 800 ਕਰੋੜ ਰੁਪਏ ਦੇ ਵਿਰਾਸਤ ਕੌਰੀਡੋਰ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੂਤਰਾਂ ਨੇ ਅੱਜ ਦੱਸਿਆ ਕਿ ਪੁਰੀ ਦਿਵਿਆਸ਼ਿੰਗਾ ਦੇਬ ਦੇ ਗਜਪਤੀ ਮਹਾਰਾਹਾ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ’ਚ ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸਜੇਟੀਏ) ਦੇ ਸ੍ਰੀ ਜਗਨਨਾਥ ਵਿਰਾਸਤ ਕੌਰੀਡੋਰ (ਐੱਸਜੇਐੱਚਸੀ) ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਐੱਸਜੇਟੀਏ ਨੂੰ 1 ਜੂਨ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੌਮੀ ਸਮਾਰਕ ਅਥਾਰਿਟੀ (ਐੱਨਐੱਮਏ), ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਅਤੇ ਪੁਰੀ-ਕੋਨਾਰਕ ਵਿਕਾਸ ਅਥਾਰਿਟੀ (ਪੀਕੇਡੀਏ) ਤੋਂ ਮਨਜ਼ੂਰੀ ਲੈਣੀ ਪਵੇਗੀ। ਅਧਿਕਾਰੀਆਂ ਮੁਤਾਬਕ ਇਸ ਪ੍ਰਾਜੈਕਟ ਤਹਿਤ ਮੰਦਰ ਦਾ ਸੁੰਦਰੀਕਰਨ, ਚਾਰਦੀਵਾਰੀ ਦੇ ਦੁਆਲੇ 75 ਮੀਟਰ ਕੌਰੀਡੋਰ ਤੇ ਰਿਸੈਪਸ਼ਨ ਸੈਂਟਰ ਬਣਾਉਣ ਤੋਂ ਇਲਾਵਾ ਮੰਦਰ ਦੇ ਵੱਖ-ਵੱਖ ਮੱਠਾਂ ਨੂੰ ਸੰਭਾਲਣ ਦੀ ਯੋਜਨਾ ਹੈ। -ਪੀਟੀਆਈ