ਮੁੰਬਈ, 4 ਜੁਲਾਈ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਨੇਤਾ ਪ੍ਰਫੁੱਲ ਪਟੇਲ ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ‘ਚ ਮਹਾ ਵਿਕਾਸ ਅਗਾੜੀ ਦੀ ਸਰਕਾਰ ਡਿੱਗਣ ਤੋਂ ਬਾਅਦ ਪਾਰਟੀ ਦੇ 53 ਵਿਧਾਇਕਾਂ ‘ਚੋਂ 51 ਨੇ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੂੰ ਭਾਜਪਾ ਨਾਲ ਹੱਥ ਮਿਲਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਕਿਹਾ ਸੀ। ਪਟੇਲ, ਜੋ ਐੱਨਸੀਪੀ ਤੋਂ ਵੱਖ ਹੋ ਕੇ ਅਜੀਤ ਪਵਾਰ ਨਾਲ ਸੱਤਾਧਾਰੀ ਭਾਜਪਾ-ਸ਼ਿਵ ਸੈਨਾ ਗੱਠਜੋੜ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਜੇ ਐੱਨਸੀਪੀ, ਸ਼ਿਵ ਸੈਨਾ ਨਾਲ ਸਰਕਾਰ ਬਣਾ ਸਕਦੀ ਹੈ, ਤਾਂ ਭਾਜਪਾ ਨਾਲ ਕਿਉਂ ਨਹੀਂ।