ਨਵੀਂ ਦਿੱਲੀ, 19 ਜੁਲਾਈ
ਮਹਿੰਗਾਈ, ਜੀਐੱਸਟੀ, ਬੇਰੁਜ਼ਗਾਰੀ ਤੇ ਅਗਨੀਪਥ ਵਰਗੇ ਮਾਮਲਿਆਂ ‘ਤੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸ਼ੁਰੂ ਹੋਣ ਤੋਂ ਕਰੀਬ 15 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਇਨ੍ਹਾਂ ਮਸਲਿਆਂ ਖ਼ਿਲਾਫ਼ ਵਿਰੋਧੀ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪੰਜ ਮਿੰਟਾਂ ਦੇ ਅੰਦਰ ਹੀ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਬਾਅਦ ਦੁਪਹਿਰ ਜਦੋਂ ਦੋਵੇਂ ਸਦਨ ਮੁੜ ਜੁੜੇ ਤਾਂ ਵਿਰੋਧੀ ਧਿਰਾਂ ਦੀ ਨਾਰਾਜ਼ਗੀ ਜਾਰੀ ਰਹੀ ਤੇ ਦੋਵੇਂ ਸਦਨ ਸਾਰੇ ਦਿਨ ਲਈ ਉਠਾਅ ਦਿੱਤੇ ਗਏ।