ਚੇਨਈ, 5 ਮਈ
ਇਥੋਂ ਦੇ ਸਰਕਾਰੀ ਚੇਂਗਲਾਪੱਟੂ ਮੈਡੀਕਲ ਕਾਲਜ ਹਸਪਤਾਲ ਵਿੱਚ ਮੰਗਲਵਾਰ ਰਾਤ ਨੂੰ ਕਥਿਤ ਤੌਰ ’ਤੇ ਆਕਸੀਜਨ ਮੁੱਕਣ ਕਾਰਨ 13ਮਰੀਜ਼ਾਂ ਦੀ ਮੌਤ ਹੋ ਗਈ। ਮੌਤ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਹਾਲਾਂਕਿ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋਈ ਪਰ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਨਹੀਂ ਹੈ, ਕਿਉਂਕਿ ਹਸਪਤਾਲ ਕੋਲ ਆਕਸੀਜਨ ਦਾ ਕਾਫ਼ੀ ਭੰਡਾਰ ਹੈ। ਮਰਨ ਵਾਲਿਆਂ ਦੀ ਉਮਰ 40-80 ਸਾਲ ਦੇ ਦਰਮਿਆਨ ਹੈ।
ਹਰਿਦੁਆਰ: ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿਚ ਰੁੜਕੀ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਇਕ ਔਰਤ ਸਮੇਤ ਪੰਜ ਕਰੋਨਾ ਮਰੀਜ਼ਾਂ ਦੀ ਕਥਿਤ ਤੌਰ ‘ਤੇ ਮੈਡੀਕਲ ਆਕਸੀਜਨ ਖਤਮ ਹੋਣ ਕਾਰਨ ਮੌਤ ਹੋ ਗਈ। ਸੋਮਵਾਰ ਅਤੇ ਮੰਗਲਵਾਰ ਅੱਧੀ ਰਾਤ ਨੂੰ ਰੁੜਕੀ ਦੇ ਵਿਨੈ ਵਿਸ਼ਾਲ ਹਸਪਤਾਲ ਕਥਿਤ ਤੌਰ ‘ਤੇ ਆਕਸੀਜਨ ਸਪਲਾਈ ਠੱਪ ਹੋ ਗਈ ਤੇ ਕੁੱਝ ਦੇਰ ਬਾਅਦ ਠੀਕ ਹੋ ਗਈ ਪਰ ਇਸ ਦੌਰਾਨ ਵੈਂਟੀਲੇਟਰ ’ਤੇ ਰੱਖੇ ਇੱਕ ਮਰੀਜ਼ ਅਤੇ ਮੈਡੀਕਲ ਆਕਸੀਜਨ ਨਾਲ ਸਾਹ ਲੈਣ ਵਾਲੇ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ।