ਸ਼ੇਖ਼ਪੁਰਾ:
ਸੰਸਦ ਮੈਂਬਰ ਤੇ ਏਆਈਐਮਆਈਐਮ ਮੁਖੀ ਅਸਦੂਦੀਨ ਓਵਾਇਸੀ ਨੇ ਅੱਜ ਇੱਥੇ ਇਕ ਚੋਣ ਰੈਲੀ ਦੌਰਾਨ ਆਰਜੇਡੀ ਤੇ ਜੇਡੀ(ਯੂ) ਦੀ ਸੀਏਏ ਅਤੇ ਐਨਆਰਸੀ ਦੇ ਮੁੱਦੇ ਉਤੇ ਨਿਖੇਧੀ ਕੀਤੀ। ਓਵਾਇਸੀ ਨੇ ਕਿਹਾ ਕਿ ਕੇਂਦਰ ਨੇ ਸੀਏਏ ਤੇ ਐਨਆਰਸੀ ਨੂੰ ਲਾਗੂ ਕਰਨ ਬਾਰੇ ਕਿਹਾ ਸੀ, ਪਰ ਆਰਜੇਡੀ ਇਸ ਮੁੱਦੇ ਉਤੇ ‘ਚੁੱਪ’ ਰਹੀ। ਜਦਕਿ ਜੇਡੀ(ਯੂ) ‘ਗੁਮਰਾਹਕੁੰਨ’ ਬਿਆਨ ਦਿੰਦੀ ਰਹੀ।