ਲਾਹੌਰ, 7 ਜਨਵਰੀ
ਪਾਕਿਸਤਾਨ ਦੀ ਅਤਿਵਾਦ ਰੋਕੂ ਅਦਾਲਤ ਨੇ ਵੀਰਵਾਰ ਅਤਿਵਾਦ ਫੰਡਿੰਗ ਦੇ ਦੋਸ਼ ਵਿੱਚ ਜੈਸ਼-ਏ-ਮੁਹੰਮਦ (ਜੇਈਐੱਮ) ਦੇ ਮੁਖੀ ਮਸੂਦ ਅਜ਼ਹਰ ਦੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਗੁਜਰਾਂਵਾਲਾ ਦੀ ਅਤਿਵਾਦ ਰੋਕੂ ਅਦਾਲਤ (ਏ.ਟੀ.ਸੀ.) ਨੇ ਪੰਜਾਬ ਪੁਲੀਸ ਦੇ ਅਤਿਵਾਦ ਰੋਕੂ ਵਿਭਾਗ (ਸੀ.ਟੀ.ਡੀ.) ਸ਼ੁਰੂ ਕੀਤੇ ਅਤਿਵਾਦੀ ਵਿੱਤ ਮਾਮਲੇ ਦੀ ਸੁਣਵਾਈ ਦੌਰਾਨ ਜੇ.ਈ.ਐੱਮ. ਦੇ ਕੁਝ ਮੈਂਬਰਾਂ ਖਿਲਾਫ ਵਾਰੰਟ ਜਾਰੀ ਕੀਤਾ। ਇਕ ਅਧਿਕਾਰੀ ਨੇ ਦੱਸਿਆ, ‘ਏਟੀਸੀ ਗੁਜਰਾਂਵਾਲਾ ਦੀ ਜੱਜ ਨਤਾਸ਼ਾ ਨਸੀਮ ਸੁਪਰਾ ਨੇ ਮਸੂਦ ਅਜ਼ਹਰ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਅਤੇ ਸੀਟੀਡੀ ਨੂੰ ਉਸ ਨੂੰ ਗ੍ਰਿਫਤਾਰ ਕਰਨ ਅਤੇ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।’ ਸੀਟੀਡੀ ਨੇ ਜੱਜ ਨੂੰ ਦੱਸਿਆ ਕਿ ਜੇਈਐੱਮ ਮੁਖੀ ਦਹਿਸ਼ਤ ਦੇ ਵਿੱਤ ਵਿੱਚ ਸ਼ਾਮਲ ਸੀ ਅਤੇ ਉਹ ਜੇਹਾਦੀ ਸਾਹਿਤ ਵੇਚਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅਜ਼ਹਰ ਆਪਣੇ ਜੱਦੀ ਸ਼ਹਿਰ ਬਹਾਵਲਪੁਰ ਵਿੱਚ ਕਿਤੇ ‘ਸੁਰੱਖਿਅਤ ਜਗ੍ਹਾ’ ਵਿੱਚ ਛੁਪਿਆ ਹੋਇਆ ਹੈ। -ਏਜੰਸੀ