ਨਵੀਂ ਦਿੱਲੀ, 24 ਅਗਸਤ
ਪਾਕਿਸਤਾਨ ਨੇ ਜੰਮੂ ਕਸ਼ਮੀਰ ’ਚ ਚਿਨਾਬ ਨਦੀ ’ਤੇ 624 ਮੈਗਾਵਾਟ ਦੇ ਵੱਡੇ ਪ੍ਰਾਜੈਕਟ ‘ਕੀਰੂ ਪਣ-ਬਿਜਲੀ ਪਲਾਂਟ’ ਦੇ ਡਿਜ਼ਾਈਨ ’ਤੇ ਇਤਰਾਜ਼ ਜਤਾਇਆ ਹੈ ਜਦਕਿ ਭਾਰਤ ਨੇ ਕਿਹਾ ਕਿ ਪ੍ਰਾਜੈਕਟ ’ਚ ਸਿੰਧੂ ਜਲ ਸਮਝੌਤੇ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤ ਦੇ ਸਿੰਧੂ ਕਮਿਸ਼ਨਰ ਪ੍ਰਦੀਪ ਕੁਮਾਰ ਸਕਸੈਨਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਸਿੰਧੂ ਕਮਿਸ਼ਨਰ ਸੱਯਦ ਮੁਹੰਮਦ ਮਿਹਰ ਅਲੀ ਸ਼ਾਹ ਨੇ ਪਿਛਲੇ ਹਫ਼ਤੇ ਇਤਰਾਜ਼ ਜ਼ਾਹਿਰ ਕੀਤਾ ਸੀ। ਹਾਲਾਂਕਿ ਸਕਸੈਨਾ ਨੇ ਕਿਹਾ ਕਿ ਪ੍ਰਾਜੈਕਟ ਦੇ ਡਿਜ਼ਾਈਨ ’ਚ ਸਿੰਧੂ ਜਲ ਸਮਝੌਤੇ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ ਹੈ।’ -ਪੀਟੀਆਈ