ਨਵੀਂ ਦਿੱਲੀ: ਵਿੱਤੀ ਐਕਸ਼ਨ ਟਾਸਕ ਫੋਰਸ ਵੱਲੋਂ ਦਿੱਤੀਆਂ ਛੇ ਅਹਿਮ ਜ਼ਿੰਮੇਵਾਰੀਆਂ ਨੂੰ ਸਿਰੇ ਚਾੜ੍ਹਨ ਵਿਚ ਨਾਕਾਮ ਸਾਬਿਤ ਹੋਣ ’ਤੇ ਪਾਕਿਸਤਾਨ ਹੁਣ ‘ਐਫਏਟੀਐਫ’ ਦੀ ‘ਗ੍ਰੇਅ ਲਿਸਟ’ ਵਿਚ ਹੀ ਰਹੇਗਾ। ਪਾਕਿਸਤਾਨ ਨੇ ਐਫਏਟੀਐਫ ਦੀਆਂ ਹਦਾਇਤਾਂ ਮੁਤਾਬਕ ਅਤਿਵਾਦ ਨੂੰ ਫੰਡਿੰਗ ਰੋਕਣ ਲਈ ਕਾਰਵਾਈ ਕਰਨੀ ਸੀ। ਕਾਲੇ ਧਨ ਨੂੰ ਸਫ਼ੈਦ ਕਰਨ ਤੋਂ ਰੋਕਣ ਲਈ ਵੀ ਕਦਮ ਚੁੱਕੇ ਜਾਣੇ ਸਨ। ਪਾਕਿ ਨੂੰ ਮੌਲਾਨਾ ਮਸੂਦ ਅਜ਼ਹਰ ਤੇ ਹਾਫ਼ਿਜ਼ ਸਈਦ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਸੀ। ਮੁਲਕ ਨੂੰ ਹੁਣ ਫਰਵਰੀ 2021 ਤੱਕ ਗ੍ਰੇਅ ਸੂਚੀ ਵਿਚ ਰਹਿਣਾ ਪਵੇਗਾ।
-ਪੀਟੀਆਈ