ਅਹਿਮਦਾਬਾਦ (ਗੁਜਰਾਤ), 10 ਮਈ
ਅਪਰਾਧ ਸ਼ਾਖਾ ਨੇ ਅਹਿਮਦਾਬਾਦ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਨਾਲ ਸਬੰਧਤ ਕੇਸ ਦੀ ਜਾਂਚ ਦੌਰਾਨ ਇਸ ਪਿੱਛੇ ਪਾਕਿਸਤਾਨੀ ਲਿੰਕ ਹੋਣ ਦਾ ਦਾਅਵਾ ਕੀਤਾ ਹੈ। ਅਹਿਮਦਾਬਾਦ ਦੇ ਘੱਟੋ-ਘੱਟ 14 ਸਕੂਲਾਂ ਵਿਚ 6 ਮਈ ਨੂੰ ਬੰਬ ਰੱਖੇ ਹੋਣ ਦੀ ਧਮਕੀ ਮਿਲੀ ਸੀ। ਇਕ ਦਿਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਮਈ ਨੂੰ ਵੋਟਿੰਗ ਲਈ ਅਹਿਮਦਾਬਾਦ ਆਉਣਾ ਸੀ। ਸ਼ੁਰੂਆਤ ਵਿਚ ਪਤਾ ਲੱਗਾ ਸੀ ਕਿ ਧਮਕੀ ਭਰੀਆਂ ਈਮੇਲਾਂ ਰੂਸੀ ਡੋਮੇਨ ਤੋਂ ਆਈਆਂ ਸਨ, ਜਿਸ ਦਾ ਈਮੇਲ ਐਡਰੈੱਸ tauheedl@mail.ru ਸੀ। ਅਹਿਮਦਾਬਾਦ ਅਪਰਾਧ ਸ਼ਾਖਾ ਦੇ ਜੇਸੀਪੀ ਸ਼ਰਦ ਸਿੰਘਲ ਮੁਤਾਬਕ ਅਗਲੇਰੀ ਜਾਂਚ ਦੌਰਾਨ ਇਸ ਦਾ ਕੁਨੈਕਸ਼ਨ ਪਾਕਿਸਤਾਨ ਦੀ ਮਿਲਟਰੀ ਕੰਟੋਨਮੈਂਟ ਨਾਲ ਨਿਕਲਿਆ।
ਤੌਹੀਕ ਲਿਆਕਤ ਨਾਂ ਦਾ ਸ਼ਖ਼ਸ ਪਾਕਿਸਤਾਨ ਤੋਂ ਅਹਿਮਦ ਜਾਵੇਦ ਦੇ ਨਾਂ ’ਤੇ ਅਪਰੇਟ ਕਰ ਰਿਹਾ ਸੀ। ਇਕ ਹੋਰ ਏਜੰਸੀ ਨੇ ਸ਼ੱਕੀ ਸਰਗਰਮੀਆਂ ’ਚ ਉਸ ਦੀ ਸ਼ਮੂਲੀਅਤ ਦਾ ਪਤਾ ਲਾਇਆ ਸੀ। -ਪੀਟੀਆਈ