ਨਵੀਂ ਦਿੱਲੀ, 12 ਅਪਰੈਲ
ਸਰਕਾਰ ਨੇ ਸਾਲ 206 ਵਿੱਚ ਪਠਾਨਕੋਟ ਏਅਰ ਬੇਸ ’ਤੇ ਹੋਏ ਅਤਿਵਾਦੀ ਹਮਲੇ ਦੇ ਪਾਕਿਸਤਾਨੀ ਆਕਾ ਅਲੀ ਕਾਸ਼ਿਫ਼ ਜਾਨ ਨੂੰ ਅਤਿਵਾਦੀ ਐਲਾਨ ਦਿੱਤਾ ਹੈ। ਜਾਨ ਉਰਫ਼ ਜਾਨ ਅਲੀ ਕਾਸ਼ਿਫ਼ ਤੀਜਾ ਦਹਿਸ਼ਤਗਰਦ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਬੀਤੇ ਪੰਜ ਦਿਨਾਂ ਦੌਰਾਨ ਅਤਿਵਾਦੀ ਐਲਾਨਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਜਨਵਰੀ 2016 ਵਿੱਚ ਪਠਾਨਕੋਟ ਏਅਰਬੇਸ ਸਟੇਸ਼ਨ ਤੇ ਹੋਏ ਅਤਿਵਾਦੀ ਹਮਲੇ ਦਾ ਆਕਾ ਅਲੀ ਕਾਸ਼ਿਫ਼ ਜਾਨ ਸੀ, ਜਿਸ ਵਿੱਚ ਸੱਤ ਸੁਰੱਖਿਆ ਜਵਾਨਾਂ ਅਤੇ ਇੱਕ ਆਮ ਨਾਗਰਿਕ ਦੀ ਜਾਨ ਚਲੀ ਗਈ ਸੀ। -ਪੀਟੀਆਈ