ਚੇਨੱਈ, 10 ਜੂਨ
ਮਦਰਾਸ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਏਕੇ ਰਾਜਨ ਨੇ ਤਾਮਿਲ ਨਾਡੂ ਸਰਕਾਰ ਨੂੰ ਕਾਨੂੰਨੀ ਜਾਂ ਵਿਧਾਨਕ ਪ੍ਰਕਿਰਿਆਵਾਂ ਰਾਹੀਂ ਕੌਮੀ ਯੋਗਤਾ-ਕਮ-ਦਾਖ਼ਲਾ ਪ੍ਰੀਖਿਆ (ਨੀਟ) ਸਮਾਪਤ ਕਰਨ ਲਈ ਫੌਰੀ ਕਦਮ ਚੁੱਕਣ ਅਤੇ ਪਹਿਲੇ ਸਾਲ ਦੇ ਮੈਡੀਕਲ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਹਾਇਰ ਸੈਕੰਡਰੀ ਪ੍ਰੀਖਿਆ ਅੰਕਾਂ ਨੂੰ ਇਕਲੌਤਾ ਮਾਪਦੰਡ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਉੱਚ ਪੱਧਰੀ ਪੈਨਲ ਦੇ ਮੁਖੀ ਸੇਵਾਮੁਕਤ ਜੱਜ ਨੇ ਸਰਕਾਰ ਨੂੰ ਵੱਖ-ਵੱਖ ਸਿੱਖਿਆ ਬੋਰਡਾਂ ਲਈ ਮੌਕਿਆਂ ਵਿੱਚ ਬਰਾਬਰੀ ਯਕੀਨੀ ਬਣਾਉਣ ਅਤੇ ਅੰਕਾਂ ਦੇ ਸਰਲੀਕਰਨ ਦਾ ਪਾਲਣ ਕਰਨ ਦੀ ਸਿਫ਼ਾਰਸ਼ ਕੀਤੀ ਹੈੈ। ਡੀਐੱਮਕੇ ਦੇ ਸੂਬੇ ਵਿੱਚ ਸੱਤਾ ’ਚ ਆਉਣ ਮਗਰੋਂ 2021 ਵਿੱਚ ਨੀਟ ਅਧਾਰਤ ਦਾਖ਼ਲਾ ਪ੍ਰਕਿਰਿਆ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਕਮੇਟੀ ਬਣਾਈ ਗਈ ਸੀ। -ਪੀਟੀਆਈ